ਖੂਨਦਾਨ ਕਰਕੇ ਮਨਾ ਰਹੇ ਨੇ ਡੇਰਾ ਪ੍ਰੇਮੀ ਜਾਮ-ਏ-ਇੰਸਾਂ ‘ਤੇ ਸਥਾਪਨਾ ਦਿਵਸ

248

Jam-e-Insa

 

ਲੁਧਿਆਣਾ, (ਜਸਵੀਰ ਮਣਕੂ) 24 ਅਪਰੈਲ 2020 – ਅੱਜ ਦੇ ਇਸ ਭਿਆਨਕ ਦੌਰ ਦੇ ਵਿੱਚ ਜਿੱਥੇ ਲੋਕ ਹੁਣ ਇਕ ਦੂਜੇ ਦੀ ਮਦਦ ਕਰਨ ਲਈ ਵੀ ਕਤਰਾ ਰਹੇ ਹਨ ਉਥੇ ਦੂਜੇ ਪਾਸੇ ਹਰ ਟਾਇਮ ਹਾਜਰ ਰਹਿਣ ਵਾਲੀ ਸੰਸਥਾ ‘ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੇ ਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਪ੍ਰੇਰਨਾਂ ਤੇ ਚੱਲਦੇ ਹੋਏ ਇਸ ਕੋਰੋਨਾ ਵਰਗੀ ਮਹਾਂਮਾਰੀ ‘ਚ ਵੀ ਜਾਨ ਦੀ ਪਰਵਾ ਕੀਤੇ ਬਿਨ੍ਹਾਂ ਸੇਵਾ ਕਰ ਰਹੇ ਹਨ।

ਪੰਜਾਬ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ ‘ਤੇ ਯੂਥ 45 ਮੈਂਬਰ ਸੰਦੀਪ ਇੰਸਾਂ ਨੇ ਦੱਸਿਆ ਕਿ ਇਹ ਅਪ੍ਰੈਲ ਦਾ ਮਹੀਨਾ ‘ਡੇਰਾ ਸੱਚਾ ਸੌਦਾ ਦੀ ਸਾਧ- ਸੰਗਤ ਵਾਸਤੇ ਖੁਸ਼ੀਆ ਭਰੀਆ ਮਹੀਨਾ ਹੁੰਦਾ। ਜਿਸ ਦੇ ਚੱਲਦੇ ਸਾਧ-ਸੰਗਤ ਆਪਣੇ-ਆਪਣੇ ਬਲਾਕਾ ‘ਚ ਨਾਮਚਰਚਾ ਕਰਕੇ ਖੁਸ਼ੀਆ ਮਨਾਉਦੀ ਹੈ। ਪਰ ਕੋਰੋਨਾ ਮਹਾਂਮਾਰੀ ਤੋਂ ਬਚਨ ਲਈ ਸਰਕਾਰਾਂ ਵੱਲੋ ਕਰਫਿਊ ਲਗਾਏ ਹੋਏ ਕਾਰਨ ਸਾਰੇ ਆਪਣੇ ਘਰਾਂ ਵਿੱਚ ਰਹਿ ਕੇ ਭਲਾਈ ਕਾਰਜ ਕਰ ਰਹੇ ਹਨ ਜਿਵੇ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੇਣਾ, ਲੰਗਰ ਬਣਾ ਕੇ ਦੇਣਾ ਜਾ ਪ੍ਰਸ਼ਾਸ਼ਨ ਦੀ ਸਹਿਮਤੀ ਨਾਲ ਆਪਣੇ ਬਲਾਕਾ ਅੰਦਰ ਸੈਨੀਵਾਇਜ ਦਵਾਈ ਦਾ ਛਿੜਕਾ ਕਰਨਾ, ਜਾਂ ਲੋੜਵੰਦਾਂ ਲਈ ਖੂਨਦਾਨ ਕਰਨਾ।

 

blood

ਉਨ੍ਹਾਂ ਦੱਸਿਆ ਕਿ ਬਲਾਕ ਲੁਧਿਆਣਾ ਦੇ ਸੇਵਾਦਾਰ ਲਗਾਤਾਰ ਇਨ੍ਹਾਂ ਸੇਵਾਵਾਂ ਵਿੱਚ ਰੁੱਜੇ ਹੋਏ ਹਨ। ਬਲਾਕ ਲੁਧਿਆਣਾ ਦੇ ਬਲੱਡ ਸਮਿਤੀ ਦੇ ਜਿੰਮੇਵਾਰ ਕੁਲਦੀਪ ਇੰਸਾਂ ‘ਤੇ ਜਗਜੀਤ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਕਡਾਉਣ ਦੇ ਦੌਰਾਨ ‘ਡੇਰਾ ਸ਼ਰਧਾਲੂ ਲੋੜਵੰਦਾਂ ਲਈ 45 ਤੋਂ ਜਿਆਦਾ ਯੂਨਿਟ ਖੂਨਦਾਨ ਕਰ ਚੁੱਕੇ ਹਨ ‘ਤੇ ਲਗਾਤਾਰ ਕਰ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਲੁਧਿਆਣਾ ‘ਚ ਲੋੜਵੰਦਾ ਲਈ ‘ਡੇਰਾ ਪ੍ਰੇਮੀਆ ਨੇ ਖੂਨਦਾਨ ਕੀਤਾ। ‘ਡੇਰਾ ਸ਼ਰਧਾਲੂ ‘ਤੇ ਸੱਚ ਕਹੂੰ ਪੱਤਰਕਾਰ ਵਨਰਿੰਦਰ ਮਣਕੂ ਇੰਸਾਂ ਨੇ 5 ਵੀ ਵਾਰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ‘ਚ ਦਾਖਲ ਮਹਿਲਾ ਜਗਜੀਤ ਕੌਰ ਨੂੰ ਖੂਨਦਾਨ ਕੀਤਾ। ਗੁਰਪ੍ਰੀਤ ਇੰਸਾਂ 25 ਵੀ ਵਾਰ ‘ਤੇ ਲੁਧਿਆਣਾ ਦੇ 25 ਮੈਂਬਰ ਪੂਰਨਚੰਦ ਇੰਸਾਂ ਨੇ 52 ਵੀ ਵਾਰ ਆਪਣਾ ਖੂਨਦਾਨ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ‘ਚ ਕੀਤਾ।

ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾਂ ਉਹਨਾਂ ਨੂੰ ਪੂਜਨੀਕ ਗੁਰੂ ਜੀ ਤੋ ਮਿਲੀ ‘ਤੇ ਉਹ ਅੱਗੇ ਤੋ ਹੋਰ ਵੀ ਵੱਧ-ਚੜ੍ਹ ਕੇ ਸੇਵਾ ਕਰਦੇ ਰਹਿਣਗੇ।