ਡੀ ਸੀ ਐਮ ਇੰਟਰਨੈਸ਼ਨਲ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

207

ਕੋਟਕਪੂਰਾ, 6 ਜੂਨ 2018 (ਡਾ. ਜਸਕਰਨ ਸਿੰਘ ਸੰਧਵਾਂ) :- ਇਲਾਕੇ ਦੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਡੀ ਸੀ ਐਮ ਇੰਟਰਨੈਸ਼ਨਲ ਸਕੂਲ ਵਿਖੇ ਵਿਸਵ ਵਾਤਾਵਰਣ ਦਿਵਸ ਮਨਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਸ਼ਵਿੰਦਰ ਸੇਠੀ ਦੀ ਰਹਿਨੁਮਾਈ ਹੇਠ ਮਨਾਏ ਗਏ ਇਸ ਦਿਵਸ ਮੌਕੇ ਅਧਿਆਪਕਾ ਨੇ ਰਲ ਕੇ ਸਕੂਲ ਅਤੇ ਇਸ ਦੇ ਆਲੇ ਦੁਆਲੇ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ। ਇਸ ਮੌਕੇ ਸ੍ਰੀਮਤੀ ਸੇਠੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਗਲੋਬਲ ਵਾਰਮਿੰਗ ਦੀ ਮਾਰ ਝੱਲ ਰਿਹਾ ਹੈ। ਪ੍ਰਦੂਸ਼ਣ ਵਧਣ ਅਤੇ ਰੁੱਖਾ ਹੇਠ ਰਕਲਾ ਘਟਣ ਕਰਕੇ ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੈਡਮ ਲਿਪਸੀ ਅਤੇ ਮੋਨਿਕਾ ਸ਼ਰਮਾ ਨੇ ਕਿਹਾ ਕਿ ਲਗਾਤਾਰ ਤਾਪਮਾਨ ਵਧਣ ਕਰਕੇ ਧਰੁਵਾਂ ਉੱਤੇ ਜੰਮੀ ਬਰਫ ਪਿਘਲ ਰਹੀ ਹੈ। ਜਿਸ ਕਾਰਨ ਹੜ੍ਹਾਂ ਵਿੱਚ ਵਾਧਾ ਹੋ ਰਿਹਾ ਹੈ। ਮੈਡਮ ਅਮਿਤਾ ਸ਼ਰਮਾ ਅਤੇ ਨਿਮਿਸ਼ਾ ਯਾਦਵ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਗਲੋਬਲ ਵਾਰਮਿੰਗ ਮਨੁੱਖ, ਜੀਵਾਂ ਅਤੇ ਬਨਸਪਤੀ ਦੀ ਹੋਂਦ ਨੂੰ ਖਤਰਾ ਬਣਦਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਾਨੂੰ ਆਪਣੇ ਆਲੇ ਦੁਆਲੇ ਅਤੇ ਹੋਰ ਜਨਤਕ ਥਾਵਾਂ ਤੇ ਵੱਧ ਤੋ ਵੱਧ ਰੁੱਖ ਲਗਾਉਣੇ ਪੈਣਗੇ। ਕੂੜਾ ਕਰਕਟ ਦਾ ਨਿਪਟਾਰਾ ਸਹੀ ਢੰਗ ਨਾਲ ਕਰਕੇ ਮਿੱਟੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੌ ਰੋਕਣਾ ਪਵੇਗਾ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਾਰਖਾਨੇ ਅਤੇ ਫੈਕਟਰੀਆਂ, ਆਬਾਦੀ ਅਤੇ ਪਾਣੀ ਦੇ ਸੋਮਿਆਂ ਤੋਂ ਦੂਰ ਲਗਾਉਣ ਦੀ ਵਿਵਸਥਾ ਕਰਨ। ਇਸ ਮੌਕੇ ਅਧਿਆਪਕਾ ਨੇ ਨਿੰਮ, ਟਾਹਲੀ, ਤੂਤ, ਸ਼ਰੀਹ, ਜਾਮਣ, ਅੰਬ ਆਦਿ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਅਤੇ ਲਗਾਏ ਗਏ ਰੁੱਖਾਂ ਦੀ ਸੰਭਾਲ ਕਰਨ ਦਾ ਵੀ ਪ੍ਰਣ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਹੇਮਲਤਾ, ਗਗਨ, ਰਿਤੂ, ਸੁਮਨ, ਪਰਵਿੰਦਰ, ਮੰਜੂ, ਸਮੀਰਾ, ਵੀਨਾ ਅਤੇ ਅਮਨਦੀਪ ਕੌਰ ਨੇ ਵੀ ਰੁੱਖਾਂ ਨੂੰ ਲਗਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।