ਕੈਬਿਨੇਟ ਮੰਤਰੀ ਸੋਨੀ ਨੇ ਫਿਟਨੈਸ ਸੈਂਟਰ ਲਈ ਡੀ ਏ ਵੀ ਕਾਲਜ ਨੂੰ ਤਿੰਨ ਲੱਖ ਰੁਪਏ ਦੇਣ ਦਾ ਕੀਤਾ ਐਲਾਨ

172

Cabinet Minister

 

ਅੰਮ੍ਰਿਤਸਰ 18 ਜਨਵਰੀ 2020 | ਡੀ ਏ ਵੀ ਕਾਲਜ ਹਾਥੀ ਗੇਟ ਵਲੋਂ ਆਪਣੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਲਈ ਫਿਟਨੈਸ ਸੈਂਟਰ ਬਣਾਇਆ ਗਿਆ ਹੈ। ਜਿਸਦਾ ਉਦਘਾਟਨ ਸ੍ਰੀ ਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤਾ।

ਸ੍ਰੀ ਸੋਨੀ ਨੇ ਫਿਟਨੈਸ ਸੈਂਟਰ ਲਈ ਹੋਰ ਜਰੂਰੀ ਸਾਮਾਨ ਖਰੀਦਣ ਲਈ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਸਵੇਰ ਦੀ ਸੈਰ ਅਤੇ ਕਸਰਤ ਨਾਲ ਸਾਡਾ ਸਰੀਰਕ ਵਿਕਾਸ ਹੁੰਦਾ ਹੈ ਜੋ ਬਹੁਤ ਹੀ ਜ਼ਰੂਰੀ ਹੈ। ਉਹਨਾਂ ਵਿਦਿਆਰਥੀਆਂ ਤੇ ਸਿਖਿਆਰਥੀਆਂ ਨੂੰ ਸਵੇਰੇ ਉਠ ਕੇ ਸੈਰ ਕਰਨ ਦੇ ਨਾਲ ਨਾਲ ਜਿੰਮ ਵਿਚ ਕਸਰਤ ਕਰਨ ਲਈ ਕਿਹਾ ਤਾਂ ਜੋ ਉਹ ਤੰਦਰੁਸਤੀ ਨਾਲ ਭਰਪੂਰ ਰਹਿ ਸਕਣ। ਸ੍ਰੀ ਸੋਨੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੰਦਰੁਸਤ ਸ਼ਰੀਰ ਵਿਚ ਹੀ ਤੰਦਰੁਸਤ ਮੰਨ ਨਿਵਾਸ ਕਰਦਾ ਹੈ।

ਸ੍ਰੀ ਸੋਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਚੰਗੀ ਪੜ੍ਹਾਈ ਕਰਕੇ ਹੀ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਸਕਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਸਿੱਖਿਆ ਪ੍ਰਤੀ ਬਹੁਤ ਗੰਭੀਰ ਹੈ ਅਤੇ ਸਿੱਖਿਆ ਦੇ ਫੰਡਾਂ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਰਾਜੇਸ਼ ਕੁਮਾਰ, ਡਾ. ਬੀ.ਬੀ. ਯਾਦਵ, ਡਾ. ਦਰਸ਼ਦੀਪ ਸਿੰਘ, ਡਾ. ਗੁਰਦਾਸ ਸਿੰਘ ਸੇਖੋਂ, ਪ੍ਰੋਫ: ਜੀ ਐਸ ਸਿੱਧੂ, ਡਾ. ਮਲਕੀਤ ਸਿੰਘ, ਕੌਂਸਲਰ ਰਾਜਵਿੰਦਰ ਕੋਰ, ਬਲਜਿੰਦਰ ਸਿੰਘ ਬੋਬੀ ਹਾਜ਼ਰ ਸਨ।