ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਮਨਾਇਆ ਗਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮਦਿਨ

186

ramgariya

ਲੁਧਿਆਣਾ, 05-ਮਈ -2020 | (ਜਸਵੀਰ ਮਣਕੂ) ਅੱਜ ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਪੂਰੇ ਦੇਸ਼ ਵਿਦੇਸ਼ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਆਪੋ-ਆਪਣੇ ਘਰਾਂ ‘ਚ ਰਹਿਕੇ ਮਨਾਇਆ ਗਿਆ। ਜੱਥੇਬੰਦੀ ਦੇ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸੰਗਰੂਰ ਵਿੱਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਜਿਸ ਨੂੰ ਸ਼ੋਸ਼ਲ ਮਿਡਿਆ ‘ਤੇ ਲਾਈਵ ਦੇਸ਼ ਵਿਦੇਸ਼ ਵਿੱਚ ਰਾਮਗੜ੍ਹੀਆ ਭਾਈਚਾਰਾ ਨੇ ਆਪਣੇ ਘਰਾਂ ਵਿੱਚ ਬੈਠ ਕੇ ਸਰਵਣ ਕੀਤਾ। ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਰਾਮਗੜ੍ਹੀਆ ਭਾਈਚਾਰਾ ਦੇ ਘਰਾਂ ਵਿੱਚ ਪਹਿਲਾਂ ਤੋਂ ਅੱਜ ਦੇ ਦਿਨ ਦੀਪਮਾਲਾ ਕਰਨ ਦਾ ਪ੍ਰੋਗਰਾਮ ਬਣਿਆ ਹੋਇਆ , ਪਰ ਜਿਸ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਰੱਦ ਕਰ ਦਿੱਤਾ ਗਿਆ।

ਲੁਧਿਆਣਾ ਤੋਂ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਸ਼ਹਿਰ ‘ਚ ਵੀ ਬਹੁਤ ਸਾਰੇ ਘਰਾਂ ਦੇ ਉਪਰ ਰਾਮਗੜ੍ਹੀਆ ਪਰਿਵਾਰ ਵੱਲੋਂ ਝੰਡੇ ਲਾਕੇ ਜਨਮਦਿਨ ਸੈਲੀਬਰੇਟ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਝੰਡੇ ਰਾਮਗੜ੍ਹੀਆ ਪਰਿਵਾਰ ਵੱਲੋਂ ਤਿਆਰ ਕੀਤਾ ਗਜੀ ਰਾਮਗੜ੍ਹੀਆ ਪਰਿਵਾਰ ਦੀ ਵੱਖਰੀ ਪਹਿਚਾਨ ਹੈ। ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸੱਗੂ ਵੱਲੋਂ ਸਭ ਤੋਂ ਪਹਿਲਾਂ ਝੰਡਾ ਲਾਕੇ ਸ਼ੁਰੂਆਤ ਕੀਤੀ ਗਯੀ ‘ਤੇ ਉਨ੍ਹਾਂ ਨੇ ਦੇਸ਼ਾ ਵਿਦੇਸ਼ਾ ‘ਚ ਵੱਸਦੇ ਰਾਮਗੜ੍ਹੀਆ ਭਾਈਚਾਰੇ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 297 ਵੇ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆ।