ਪਿੰਡਾਂ ‘ਚ ਲਗਾਏ ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਾਗਰੂਕਤਾ ਕੈਂਪ

173

awareness camp

 

ਅੰਮ੍ਰਿਤਸਰ, 2 ਨਵੰਬਰ 2019 -ਡਿਪਟੀ ਕਮਿਸ਼੍ਰਨਰ ਸ੍ਰ. ਸ਼ਿਵਦੁਲਾਰ ਸਿੰਘ ਢਿਲੋ ਦੇ ਦਿਸ਼ਾ ਨਿਰਦੇਸਾਂ ਅਤੇ ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਪਿੰਡ ਮੰਡਿਆਂਵਾਲਾ ਅਤੇ ਮੁੱਧ ਖੋਖਰ ਵਿਖੇ ਬੇਟੀ ਬਚਾਓ ਬੇਟੀ ਪੜਾਓ ਦੇ ਜਾਗਰੂਕਤਾ ਕੈਂਪ ਲਗਾਏ ਗਏ। ਕੈਂਪਾਂ ਦੀ ਸ਼ੁਰੂਆਤ ਪਿੰਡਾਂ ਵਿੱਚ ਰੈਲੀਆਂ ਕੱਢ ਕੇ ਕੀਤੀ ਗਈ। ਬਾਲ ਵਿਕਾਸ, ਪ੍ਰੋਜੈਕਟ ਅਫ਼ਸਰ ਚੋਗਾਵਾਂ ਕਵਲਜੀਤ ਕੌਰ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸ਼ਕਤੀ ਟੀਮ, ਜਿਲਾ ਬਾਲ ਸੁਰੱਖਿਆ ਯੂਨਿਟ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਿਹਤ ਵਿਭਾਗ ਦੇ ਐਚ.ਐਚ. ਵੀ. ਮੈਡਮ ਨਰਿੰਦਰ ਕੌਰ ਅਤੇ ਜਿਲਾ ਕਾਨੂੰਨੀ ਸੇਵਾ ਅਥਾਰਿਟੀ ਤੋਂ ਪੀ.ਐਲ.ਵੀ. ਰਮਨਪ੍ਰੀਤ ਕੌਰ ਵਲੋਂ ਵੀ ਆਪਣੇ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਕ ਦੱਸਿਆ। ਦੋਨਾਂ ਕੈਂਪਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀ, ਆਂਗਣਵਾੜੀ ਵਰਕਰਾਂ, ਸਕੂਲ ਦੇ ਸਟਾਫ ਤੇ ਬੱਚਿਆਂ ਨੇ ਹਿੱਸਾ ਲਿਆ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸੋਂਗ ਤੇ ਡਰਾਮਾ ਟੀਮ ਵਲੋਂ ਸ੍ਰੀਮਤੀ ਅੰਬਿਕਾ ਸੋਨੀ ਵਲੋਂ ਆਪਣੇ ਗੀਤਾਂ ਤੇ ਡਰਾਮੇ ਰਾਹੀਂ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਪੋਸ਼ਣ ਅਭਿਆਨ ਦੇ ਸੁਨੇਹੇ ਦਿੱਤੇ।