Posted on

ਬੀ ਬੀ ਕੇ ਡੀ ਏ ਵੀ ਕਾਲਜ ਵੱਲੋਂ 52 ਹਜ਼ਾਰ ਰੁਪਏ ਦਾ ਯੋਗਦਾਨ

BBKDAV College

BBKDAV College

 

ਅੰਮ੍ਰਿਤਸਰ, 3 ਅਪ੍ਰੈਲ 2020 – ਕੋਵਿਡ 19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਦਿਹਾੜੀਦਾਰ ਤੇ ਹੋਰ ਕਿਰਤੀ ਵਰਗ, ਜੋ ਕਿ ਕਮਾਈ ਕਰਨ ਤੋਂ ਅਸਮਰਥ ਹੋ ਗਿਆ ਹੈ, ਦੀਆਂ ਲੋੜਾਂ ਪੂਰੀਆਂ ਕਰਨ ਵਿਚ ਲੱਗੇ ਜਿਲਾ ਪ੍ਰਸ਼ਾਸ਼ਨ ਦੀ ਮਦਦ ਲਈ ਸਥਾਨਕ ਬੀ ਬੀ ਕੇ ਡੀ ਏ ਵੀ ਕਾਲਜ ਦੀ ਮੈਨਜਮੈਂਟ ਅਤੇ ਸਟਾਫ ਵੱਲੋਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ 52500 ਰੁਪਏ ਦਾ ਵਿੱਤੀ ਯੋਗਦਾਨ ਐਸ ਡੀ ਐਮ ਮਜੀਠਾ ਸ੍ਰੀਮਤੀ ਅਲਕਾ ਕਾਲੀਆ ਨੂੰ ਦਿੱਤਾ ਗਿਆ।

ਸ੍ਰੀਮਤੀ ਅਲਕਾ ਕਾਲੀਆ ਨੇ ਇਸ ਵਿੱਤੀ ਯੋਗਦਾਨ ਲਈ ਮੈਨਜਮੈਂਟ, ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸ਼ਹਿਰ ਦੇ ਵਿਦਿਅਕ ਅਦਾਰੇ ਵੀ ਸਮਾਜ ਸੇਵਾ ਵਿਚ ਸਾਡਾ ਸਾਥ ਦੇ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਹਰੇਕ ਕੰਮ ਵਿਚ ਇਸ ਕਾਲਜ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਅੱਜ ਸੰਕਟ ਦੀ ਘੜੀ ਵੀ ਇੰਨਾਂ ਨੇ ਆਪਣੇ ਜਿਲਾ ਵਾਸੀਆਂ ਦੀ ਮਦਦ ਲਈ ਹੱਥ ਵਧਾਇਆ ਹੈ। ਉਨਾਂ ਦੱਸਿਆ ਕਿ ਕਾਲਜ ਦੇ ਅਧਿਕਾਰੀ ਸ੍ਰੀ ਰਤਨਜੀਤ ਸਿੰਘ ਹੁਰਾਂ ਵੱਲੋਂ ਇਹ ਪੈਸੇ ਨਾਇਬ ਤਹਿਸੀਲਦਾਰ ਮਜੀਠਾ ਸ. ਜਸਬੀਰ ਸਿੰਘ ਦੇ ਹਵਾਲੇ ਕਰ ਦਿੱਤੇ ਗਏ ਸਨ, ਜਿਸ ਵਿਚੋਂ ਅਸੀਂ ਅੱਜ ਮਜੀਠਾ ਸਬ ਡਵੀਜ਼ਨ ਦੇ ਕਈ ਘਰਾਂ ਵਿਚ ਰੋਟੀ-ਪਾਣੀ ਲਈ ਸੁੱਕਾ ਰਾਸ਼ਨ ਪੁੱਜਦਾ ਕਰ ਦਿੱਤਾ ਗਿਆ। ਇਸ ਤਰਾਂ ਲੋੜ ਵੇਲੇ ਇੰਨਾਂ ਵੱਲੋਂ ਕੀਤੀ ਮਦਦ ਨਾਲ ਲੋੜਵੰਦ ਲੋਕਾਂ ਦੇ ਚੁੱਲੇ ਬਲੇ ਹਨ।