ਬੈਂਕ ਆਫ ਇੰਡੀਆ ਨੇ ਕੀਤੀ ਲੋੜਵੰਦਾਂ ਦੀ ਸਹਾਇਤਾ

194

Bank of India

 

ਅੰਮ੍ਰਿਤਸਰ, 18 ਅਪ੍ਰੈਲ 2020 – ਕੋਵਿਡ 19 ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਲੋੜਵੰਦਾਂ ਦੀ ਬਾਂਹ ਫੜਨ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੋਈ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਕਾਰਪੋਰੇਟ ਅਦਾਰੀ ਵੀ ਆ ਰਹੇ ਹਨ। ਅੱਜ ਬੈਂਕ ਆਫ ਇੰਡੀਆ ਦੇ ਜੋਨਲ ਦਫਤਰ ਨੇ 50 ਲੋੜਵੰਦ ਪਰਿਵਾਰਾਂ ਨੂੰ ਆਪਣੇ ਵੱਲੋਂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ।

ਮੈਨੇਜਰ ਰਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਅੱਜ 50 ਕਿੱਟ, ਜਿਸ ਵਿਚ ਆਟਾ , ਚੌਲ, ਖੰਡ, ਸਰੋਂ ਦਾ ਤੇਲ, ਚਾਹ ਪੱਤੀ, ਲੂਣ, ਬਿਸਕੁਟ ਅਤੇ ਸਾਬਣ ਸ਼ਾਮਿਲ ਸੀ, ਤਹਿਸੀਲਦਾਰ ਸ੍ਰੀ ਪ੍ਰਵੀਨ ਛਿੱਬਰ ਨੂੰ ਦਿੱਤੀਆਂ ਗਈਆਂ, ਜੋ ਕਿ ਇਨਾਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਗੇ। ਇਸ ਮੌਕੇ ਜੋਨਲ ਮੈਨੇਜਰ ਸ੍ਰੀ ਵਾਸੂਦੇਵ, ਡਿਪਟੀ ਜੋਨਲ ਮੈਨੇਜਰ ਸ੍ਰੀ ਕੇਵਲ ਗਰਗ ਅਤੇ ਮੈਨੇਜਰ ਭਾਸ਼ਾ ਵਿਭਾਗ ਸ੍ਰੀ ਮੁਕੇਸ਼ ਕੁਮਾਰ ਵੀ ਹਾਜ਼ਰ ਸਨ।