ਫ਼ੌਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ‘ਆਪਣੀ ਫ਼ੌਜ ਨੂੰ ਜਾਣੋ’ ਪ੍ਰਦਰਸ਼ਨੀ ਦਾ ਆਯੋਜਨ

49

Guru Nanak Dev University

 

ਅੰਮ੍ਰਿਤਸਰ, 12 ਅਗਸਤ 2019 – ਆਮ ਲੋਕਾਂ ਨਾਲ ਤਾਲਮੇਲ ਬਣਾਉਣ ਦੇ ਮਕਸਦ ਨਾਲ 15 ਅਗਸਤ 2019 ਨੂੰ ਪੈਂਥਰ ਡਵੀਜ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ‘ਆਪਣੀ ਫ਼ੌਜ ਨੂੰ ਜਾਣੋ’ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦਾ ਮਕਸਦ ਲੋਕਾਂ ਦੇ ਅੰਦਰ ਭਾਰਤੀ ਫ਼ੌਜ ਦੀ ਸਕਰਾਤਮਕ ਝਲਕ ਨੂੰ ਵਧਾਣ ਲਈ ਅਤੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ‘ਆਪਣੀ ਫ਼ੌਜ ਨੂੰ ਜਾਣੋ’ ਪ੍ਰਦਰਸ਼ਨੀ ਦੇ ਦੌਰਾਨ ਫ਼ੌਜ ਦੇ ਹਥਿਆਰ ਜਿਵੇਂ ਕਿ ਤੋਪਾਂ, ਟੈਂਕ, ਅਤੇ ਹੋਰ ਆਧੁਨਿਕ ਹਥਿਆਰ ਦਿਖਾਏ ਜਾਣਗੇ। ਇਸ ਤੋਂ ਇਲਾਵਾ ਬੈਂਡ ਪ੍ਰਦਰਸ਼ਨ ਦੇ ਨਾਲ-ਨਾਲ ਲਿਮਕਾ ਬੁਕ ਰਿਕੋਰਡ ਵਿਚ ਨਾਮ ਦਰਜ ਮੋਟਰ ਸਾਇਕਲ ਟੀਮ ਜਿਸ ਨੂੰ ‘ਡੇਅਰ ਡੇਵਿਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਆਪਣੀ ਰਾਈਡਿੰਗ ਵਿਸ਼ੇਸ਼ਤਾਵਾਂ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰੇਗੀ। ਇਸ ਤੋਂ ਇਲਾਵਾ ਉਸ ਮੌਕੇ ਸੇਨਾ ਭਰਤੀ ਦਫ਼ਤਰ, ਡਿਫੈਂਸ ਪੈਨਸ਼ਨ ਬਿਊਰਾ ਦਫ਼ਤਰ ਅਤੇ ਜਿਲਾ ਸੈਨਿਕ ਬੋਰਡ ਦੀਆਂ ਟੀਮਾਂ ਹਾਜ਼ਰ ਰਹਿਣਗੀਆਂ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ਸਕੂਲ ਦੇ ਬੱਚਿਆਂ ਲਈ ‘ਰਨ ਫ਼ਾਰ ਫ਼ਨ’ ਦੇ ਤਹਿਤ 3 ਕਿਮੀ: ਮਿੰਨੀ ਮੈਰਾਥਨ ਦੌੜ ਵੀ ਆਯੋਜਿਤ ਕੀਤੀ ਜਾਵੇਗੀ।

Loading...