ਮਹੀਨਾ ਮਈ 2018 ਵਿੱਚ ਆਪਣੇ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੁੰ ਐਮ.ਆਰ. ਦਾ ਇੱਕ ਟੀਕਾ ਜਰੂਰ ਲਗਾਓ : ਡਾ ਸੁਖਪਾਲ ਸਿੰਘ ਸਿਵਲ ਸਰਜਨ

196

ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ 2018 – 1 ਮਈ 2018 ਤੋਂ ਸਾਰੇ ਪੰਜਾਬ ਵਿੱਚ ਸੁਰੁ ਹੋ ਰਹੀ ਮੀਜ਼ਲ ਰੂਬੈਲਾ ਮੁਹਿੰਮ ਦੇ ਸਬੰਧ ਵਿੱਚ ਅੱਜ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਜਾਗਰੂਕਤਾ ਕੱਢੀ ਗਈ। ਇਸ ਰੈਲੀ ਨੂੰ ਡਾ ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਅਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਨੇ ਭਾਗ ਲਿਆ। ਇਹ ਰੈਲੀ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਸ਼ੁਰੂ ਹੋ ਕੇ ਅਦਰਸ਼ ਨਗਰ, ਗਾਂਧੀ ਨਗਰ, ਕੋਟਲੀ ਰੋੜ, ਬੂੜਾ ਗੁੱਜਰ ਰੋਡ ਅਤੇ ਹੋਰ ਬਾਜਾਰਾਂ ਤੋਂ ਨਿਕਲਦੇ ਹੋਏ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹੁੰਚੀ । ਇਸ ਮੌਕੇ ਡਾ ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆਂ ਕਿ ਬੱਚਿਆਂ ਨੂੰ ਖਸਰਾ ਅਤੇ ਕਨਜੈਨੀਟਲ ਰੁਬੇਲਾ ਸਿੰਡਰਮ ਰੋਗਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ 1 ਮਈ ਤੋਂ ਇਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਪੰਜਾਬ ਵਿੱਚ 9 ਮਹੀਨੜੇ ਤੋਂ 15 ਸਾਲ (ਦਸਵੀਂ ਕਲਾਸ ਦੇ ਸਾਰੇ ਬੱਚਿਆਂ) ਤੱਕ ਦੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਖਸਰਾ ਅਤੇ ਰੁਬੇਲਾ ਟੀਕਾਕਰਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਖਸਰਾ ਇੱਕ ਵਾਇਰਲ ਬਿਮਾਰੀ ਹੈ ਜਿਸ ਨਾਲ ਹਰ ਸਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰਾਂ ਰੁਬੇਲਾ ਵੀ ਵਾਇਰਲ ਰੋਗ ਹੈ ਜੋ ਗਰਭਵਤੀ ਔੈਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆ ਵਿੱਚ ਹੋ ਜਾਵੇ ਤਾਂ ਬੱਚੇ ਵਿੱਚ ਜਮਾਂਦਰੂ ਰੋਗ ਹੋਣ ਦਾ ਖਤਰਾ ਹੁੰਦਾ ਹੈ। ਇਸ ਤੋਂ ਬਚਾਅ ਲਈ ਸਰਕਾਰ ਵੱਲੋਂ ਵਿਸ਼ੇਸ ਅਭਿਆਨ ਚਲਾ ਕੇ ਖਸਰਾ ਅਤੇ ਰੁਬੇਲਾ ਦਾ ਇੱਕ ਟੀਕਾ ਐਮ ਆਰ ਦੇ ਰੂਪ ਵਿੱਚ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਾਗ੍ਰਿਤੀ ਚੰਦਰ ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ, ਮਾਨਤਾ ਪ੍ਰਾਪਤ ਸਕੂਲ, ਕਰੈਚਾਂ ਅਤੇ ਘਰਾਂ ਵਿੱਚ ਰਹਿ ਰਹੇ 9 ਮਹੀਨੇ ਤੋਂ 15 ਸਾਲ ਤੱਕ ਦੇ ਲਗਭਗ 230000 ਬੱਚਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ ੁਉਹਨਾਂ ਦੱਸਿਆ ਕਿ ਖਸਰੇ ਦੀ ਬਿਮਾਰੀ ਨੂੰ 2020 ਤੱਕ ਖਤਮ ਕਰਨ ਦਾ ਟੀਚਾ ਹੈ ਅਤੇ ਰੁਬੇਲਾ ਬਿਮਾਰੀ ਨੂੰ ਕੰਟਰੋਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਦੱਸਿਆ ਕਿ ਮਈ 2018 ਦੇ ਪਹਿਲੇ ਅਤੇ ਦੂਸਰੇ ਹਫ਼ਤੇ ਦੌਰਾਨ ਸਾਰੇ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਕਰੈਚਾਂ, ਤੀਜੇ ਹਫ਼ਤੇ ਜਿਹੜੇ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਚੌਥੇ ਹਫ਼ਤੇ ਦੌਰਾਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਟੀਕੇ ਲਗਾਏ ਜਾਣਗੇ।ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਸਮੂਹ ਮਾਪਿਆਂ ਅਤੇ ਮੀਡੀਆ ਨੁੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਆਪਣੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਦੇ ਬੱਚਿਆਂ ਦੇ ਇਹ ਐਮ.ਆਰ. ਦਾ ਟੀਕਾ ਲਗਵਾ ਕੇ ਇਸ ਮੁਹਿੰਮ ਦੀ 100 ਪ੍ਰਤੀਸ਼ਤ ਕਵਰੇੇਜ਼ ਕਰਵਾ ਕੇ ਇਸ ਮੁਹਿੰਮ ਨੁੰ ਸਫ਼ਲ ਬਣਾਓ, ਤਾਂ ਜੋ ਪੋਲੀਓ ਵਾਂਗ ਖਸਰੇ ਦੀ ਬਿਮਾਰੀ ਨੂੰ ਵੀ ਜੜ ਤੋਂ ਖਤਮ ਕੀਤਾ ਜਾ ਸਕੇ। ਇਸ ਸਮੇਂ ਸ੍ਰੀ ਨਰਿੰਜਨ ਸਿੰਘ ਰੱਖੜਾ, ਸ੍ਰੀ ਸੰਜੀਵ ਗੁਪਤਾ ਐਡਵੋਕੇਟ, ਪ੍ਰਿਸੀਪਲ ਅਤੇ ਸਮੂਹ ਸਟਾਫ਼ ਡੀ.ਏ.ਵੀ. ਸਕੂਲ, ਸ੍ਰੀ ਭਗਵਾਨ ਦਾਸ ਹੈਲਥ ਇੰਸਪੈਕਟਰ, ਰਾਜ ਕੁਮਾਰ ਆਦਿ ਹਾਜਰ ਸਨ।