ਆਖਿਰ ਕੀ ਹੈ ਕਸੂਰ ‘ਐਨ.ਆਰ. ਆਈ. ਦਾ ?

155

NRI

 

ਲੁਧਿਆਣਾ, 7 ਅਪ੍ਰੈਲ 2020 – (ਜਸਵੀਰ ਮਣਕੂ) – ਅੱਜ ਪੰਜਾਬ ਦੇ ਲੋਕਾਂ ਦੇ ਹਿਰਦੇ ਅੰਦਰ ਇਕ ਨਵਾਂ ਜਹਿਰ ਘੋਲਿਆ ਜਾਂ ਰਿਹਾ ਹੈ ਕਿ ਕੋਰੋਨਾ (ਕੋਵਿਡ-19) ਐਨ.ਆਰ.ਆਈ ਦੀ ਦੇਣ ਹੈ। ਪਰ ਪੂਰੇ ਪੰਜਾਬ ਦੇ ਲੋਕਾਂ ਨੂੰ ਸੋਚਨਾਂ ਚਾਹੀਦਾ ਹੈ ਕਿ ਸਭ ਤੋ ਪਹਿਲਾਂ ਐਨ.ਆਰ.ਆਈ ਦੇ ਵਿੱਚ ਆਪਣੇ ਹੀ ਭੈਣ ਭਾਈ ਹਨ ਕੋਈ ਹੋਰ ਨਹੀ। ਸ਼ਾਇਦ ਤੁਸੀਂ ਨਹੀਂ ਜਾਣਦੇ ਜਿਸ ਦਿਨ ਦੀ ਕੋਰੋਨਾ ਦਾ ਕਹਿਰ ਪੂਰੇ ਸੰਸਾਰ ਵਿੱਚ ਸ਼ੁਰੂ ਹੋਇਆ ਹੈ। ਉਸ ਦਿਨ ਤੋ ਕੀ ਹਿੰਦੂ, ਕੀ ਮੁਲਸਮਾਨ, ਕੀ ਸਿੱਖ ‘ਤੇ ਕੀ ਈਸਾਈ ਸਭ ਆਪਸ ਵਿੱਚ ਰਲਕੇ ਸਰਕਾਰਾ ਤੋ ਬਿਨ੍ਹਾਂ ਵਿ ਇਕ ਦੂਜੇ ਦੀ ਪੂਰੀ ਤਰ੍ਹਾਂ ਮੱਦਦ ਕਰ ਰਹੇ ਨੇ ‘ਤੇ ਕੋਈ ਨਹੀ ਪੁੱਛ ਰਿਹਾ ਮੱਦਦ ਲੈਣ ਵਾਲਾ ਕੌਣ ਹੈ ‘ਤੇ ਮੱਦਦ ਕਰਨ ਵਾਲਾ ਕੌਣ ਹੈ।

ਇਥੇ ਹੀ ਸਾਡੇ ਸਮਝਨ ਵਾਲੀ ਗੱਲ ਆਉਦੀ ਹੈ ਹੁਣ ਕਿ ਦਮ ਇਹ ਸਾਰੇ ਝਗੜੇ ਕਿਵੇ ਖਤਮ ਹੋਣਗੇ। ਹੁਣ ਇਸੇ ਤਰ੍ਹਾਂ ਲੱਗਦਾ ਹੈ ਜਿਵੇ ਧਰਮਾਂ ਵਾਲਾ ਨਕਾਬ ਉਤਰ ਗਿਆ ਹੋਵੇ ‘ਤੇ ਇਨਸਾਨੀਯਤ ਹੀ ਸਭ ਦਾ ਧਰਮ ਹੋਵੇ। ਐਨ.ਆਰ.ਆਈ ਵਾਲੀ ਨਫਰਤ ਦਾ ਬੀਜ ਵੀ ਕੋਈ ਸਿਆਸਤ ਦੀ ਕੜ੍ਹੀ ਦਾ ਹਿੱਸਾ ਹੈ। ਇਸ ਗੱਲ ਨੂੰ ਸਮਝਣ ਦੀ ਲੌੜ੍ਹ ਹੈ। ਐਨ.ਆਰ.ਆਈ ਦਾ ਪੰਜਾਬ ਦੀ ਤਰੱਕੀ ਦਾ ਬਹੁੱਤ ਵੱਡਾ ਯੋਗਦਾਨ ਹੈ ‘ਤੇ ਅੱਗੇ ਵੀ ਇਹ ਯੋਗਦਾਨ ਇਸੇ ਤਰ੍ਹਾਂ ਚੱਲਦੀ ਰਹਿਣਾ ਹੈ। ਵਿਦੇਸ਼ਾਂ ਦੀ ਧਰਤੀ ਉਪੱਰ ਜਾਣ ਦਾ ਪੰਜਾਬ ਦੇ ਬਹੁੱਤ ਸਾਰੇ ਨੋਜਵਾਨਾਂ ਦਾ ਸੁਪਨਾ ਅੱਜ ਵੀ ਪੂਰਾ ਹੋ ਸਕਦਾ ਹੈ।

ਇਧਰ ਇਹ ਜੋ ਨਵੀ ਨਫਰਤ ਦੀ ਕੰਧ ਖੜੀ ਕੀਤੀ ਜਾ ਰਹੀ ਹੈ ਅਗਰ ਇਹ ਕੰਧ ਖੜੀ ਹੋ ਗਈ ਤਾਂ ਇਸ ਦਾ ਖਮਿਆਜਾ ਵੀ ਪੰਜਾਬ ਨੂੰ ਹੀ ਭੁਗਤਣਾ ਪੈਣਾ ਹੈ। ਕਿ ਭਾਰਤ ਵਿੱਚੋ ਹਰ ਰੋਜ ਕਿੰਨ੍ਹੇ ਵਿਉਪਾਰੀ ਲੋਕ ਹਰ ਰੋਜ ਵਿਦੇਸ਼ਾ ਵਿੱਚ ਨਹੀ ਜਾਦੇ ‘ਫਿਰ ਕੌਣ ਕਹਿ ਸਕਦਾ ਹੈ ਕਿ ਕੋਰੋਨਾ ਐਨ.ਆਰ.ਆਈ ਤੋ ਸਾਡੇ ਦੇਸ਼ ਵਿੱਚ ਆਇਆ ਹੈ। ਚੀਨ ਤੋ ਹਰ ਰੋਜ ਕਿਨਿਯੁ ਭਾਰਤ ਵਿੱਚ ਆਉਦਾ ਹੈ ਕਿ ਉਸ ਦੇ ਰਾਹੀ ਕੋਰੋਨਾ ਨਹੀਂ ਆ ਸਕਦਾ’ ਫਿਰ ਕਿਉ ਪੈਦਾ ਕੀਤੀ ਜਾ ਰਹੀ ਹੈ ਇਹ ਤਰੇੜ।