ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਬਾਹਰ ਹੋ ਇਆ ਹੰਗਾਮਾ

68

23 June News Manku 03

ਲੁਧਿਆਣਾ,23 ਜੂਨ 2020(ਜਸਵੀਰ ਸਿੰਘ ਮਣਕੂ) ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਅੱਜ ਨਿੱਜੀ ਹਸਪਤਾਲ ਨੂੰ ਬੰਦ ਕਰਵਾਉਣ ਪਹੁੰਚੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਡੀ.ਐਮ.ਸੀ ਹਸਪਤਾਲ ਦੇ ਤੈਨਾਤ ਸੁਰੱਖਿਆ ਮੁਲਾਜ਼ਮਾ ਦੇ ਨਾਲ ਜੰਮ ਕੇ ਧੱਕਾ ਮੁੱਕੀ ਹੋਈ । ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਉੱਪ ਪ੍ਰਧਾਨ ਗੋਰਵ ਸੱਚਦੇਵਾ ਨੇ ਕਿਹਾ ਕਿ ਡੀ.ਐਮ.ਸੀ ਹਸਪਤਾਲ ਦੇ ਡਾਕਟਰ ਤਾਂ ਉਨ੍ਹਾਂ ਦਾ ਸਾਥ ਦੇ ਰਹੇ ਨੇ ਪਰ ਹਸਪਤਾਲ ਪ੍ਰਸ਼ਾਸ਼ਨ ਉਨ੍ਹਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਹਿੰਸਕ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਓ.ਪੀ.ਡੀ ਸਰਵਿਸ ਚੱਲ ਰਹੀ ਹੈ ਜਿਸ ਸਬੰਧੀ ਉਹ ਮੈਨੇਜਮੈਂਟ ਨਾਲ ਗੱਲ ਬਾਤ ਕਰਨਗੇ। ਉਧਰ ਦੂਜੇ ਪਾਸੇ ਪੁਲਿਸ ਚੌਂਕੀ ਕਿਚਲੂ ਨਗਰ ਦੇ ਇੰਜਾਰਜ ਵੀ ਡਾਕਟਰਾਂ ਵੱਲੋਂ ਕੀਤੇ ਹੰਗਾਮੇ ਨੂੰ ਲੈ ਕੇ ਮੌਕੇ ‘ਤੇ ਪੁੱਜੇ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਬਚਾਅ ਕੀਤਾ ਗਿਆ ਹੈ, ਉਹ ਮਾਮਲੇ ਦੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਅੱਜ ਇਕ ਦਿਨ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਦੇ ਸੀ.ਈ .ਏ ਦਾ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।